ਸਰੀਰ ਦੀ ਰੋਗਾ ਨਾਲ ਲੜਨ ਦੀ ਸ਼ਕਤੀ ਵਧਾਉਣ ਦੇ 10 ਸੋਖੇ ਤੇ ਸਰਲ ਉਪਾਅ

ਸਰੀਰ ਦੀ ਰੋਗਾ ਨਾਲ ਲੜਨ ਦੀ ਸ਼ਕਤੀ ਨੂੰ ਇਮਮੁਨਿਟੀ ਪਾਵਰ ਅਰਥਾਤ ਰੋਗ ਪ੍ਰਤੀਰੋਗਤਾ ਸ਼ਕਤੀ ਕਹਿੰਦੇ ਹਨ । ਅਕਸਰ  ਕੁਝ   ਲੋਕ ਵਾਰ ਵਾਰ ਬਿਮਾਰ ਹੋ ਜਾਂਦੇ ਹਨ,ਖਾਸ ਕਰਕੇ ਜਦੋ ਮੌਸਮ ਬਦਲਦਾ ਹੈ । ਉਸ ਸਮੇ ਉਹ ਮੋਸਮੀ ਬਿਮਾਰੀਆਂ ਦੇ ਚਪੇਟ ਵਿਚ ਜਲਦੀ ਆ ਜਾਂਦੇ ਹਨ  । ਇਸਦਾ ਮੁਖ ਕਾਰਨ ਸਰੀਰ ਦੀ ਰੋਗਾ ਨਾਲ ਲੜਨ ਦੀ ਤਾਕਤ ਦਾ ਘਟ ਜਾਣਾ ਹੁੰਦਾ ਹੈ  । ਰੋਗ ਪ੍ਰਤੀਰੋਗਤਾ ਸਿਸਟਮ ਮਜ਼ਬੂਤ ਨਾ ਹੋਣ ਕਾਰਨ ਸਾਡੇ ਸਰੀਰ ਵਿਚ ਰੋਗਾ ਨਾਲ ਲੜਨ ਦੀ ਤਾਕਤ ਘੱਟ ਹੋਣ ਲੱਗਦੀ ਹੈ  । ਇਸ ਕਾਰਨ ਅਸੀਂ ਜਲਦੀ ਬਿਮਾਰ ਹੋ ਜਾਂਦੇ ਹਾ । ਵੱਡਿਆ ਦੇ  ਮੁਕਾਬਲੇ ਬੱਚਿਆਂ ਵਿਚ ਰੋਗਾ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ  । ਕੁਝ ਲੋਕ ਰੋਗਾ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ , ਪਰ ਅਸੀਂ ਕਿਸੇ ਦਵਾਈ ਦੀ ਵਰਤੋਂ ਕੀਤੇ ਬਿਨਾ ਦੇਸੀ ਘਰੇਲੂ ਨੁਸਕਿਆ ਨਾਲ ਇਸਦਾ  ਇਲਾਜ਼ ਕਰ  ਸਕਦੇ ਹਾ  । ਅੱਜ ਅਸੀਂ ਤੁਹਾਨੂੰ ਦੱਸਾਂਗੇ ਕੇ ਕਿਵੇਂ ਅਸੀਂ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਰੋਗਾ ਨਾਲ ਲੜਨ ਦੀ ਸ਼ਕਤੀ ਵਧਾ ਸਕਦੇ ਹਾ  ।



ਰੋਗਾ ਨਾਲ ਲੜਨ ਦੀ ਸ਼ਕਤੀ ਦੇ ਘੱਟ ਹੋਣ ਦੇ ਕਾਰਨ :-

1 .ਭਾਰ ਵੱਧ ਜਾ ਘੱਟ ਹੋਣਾ  ।
2 .ਸਿਗਰਟ ਤੇ ਸ਼ਰਾਬ ਦੀ ਵਰਤੋਂ ਵੱਧ ਕਰਨਾ  ।
3 .ਸਰੀਰ ਨੂੰ ਜ਼ਰੂਰਤ ਦੇ ਅਨੁਸਾਰ ਖੁਰਾਕ ਨਾ ਦੇਣਾ  ।
4 .ਦਰਦ ਦੂਰ ਕਰਨ ਵਾਲੀਆਂ ਦਵਾਈਆਂ ਦੀ ਵਰਤੋਂ ਵੱਧ ਕਰਨੀ  ।
5 .ਸਰੀਰ ਦੀ ਸਾਫ -ਸਫਾਈ ਵੱਲ ਧਿਆਨ ਨਾ ਦੇਣਾ  ।
6 .ਵਾਧੂ ਟੈਨਸ਼ਨ ਲੈਣਾ ਤੇ ਖਾਣ-ਪੀਣ ਦਾ ਧਿਆਨ ਨਾ ਰੱਖਣਾ  ।
7 .ਪੂਰੀ ਨੀਂਦ ਨਾ ਲੈਣਾ ਤੇ ਸਰੀਰ ਨੂੰ ਪੂਰਾ ਅਰਾਮ ਨਾ ਦੇਣਾ  ।


ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਦੇ ਤਰੀਕੇ ਅਤੇ ਘਰੇਲੂ ਉਪਾਅ :-

1 .ਅੱਜ-ਕੱਲ ਹਵਾ ਵਿੱਚ ਕਈ ਤਰਾਂ ਦੇ ਹਾਨੀਕਾਰਕ ਬੈਕਟੀਰੀਆ ਤੇ ਵਾਇਰਸ ਮੌਜ਼ੂਦ ਹੁੰਦੇ ਹਨ ਜੋ ਸਾਹ ਦੇ ਦੁਆਰਾ ਸਾਡੇ ਸਰੀਰ ਅੰਦਰ ਦਾਖ਼ਲ ਹੋ ਜਾਂਦੇ ਹਨ  । ਜਦੋ ਇਹ ਬੈਕਟੀਰੀਆ ਤੇ ਵਾਇਰਸ ਸਾਡੇ ਸਰੀਰ ਅੰਦਰ ਜਾਂਦੇ ਹਨ ਤਾ ਸਾਡੀ ਰੋਗ ਨਾਲ ਲੜਨ ਦੀ ਤਾਕਤ ਸਾਨੂੰ ਇਹਨਾਂ ਤੋਂ ਬਚਾਉਂਦੀ ਹੈ ਪਰ ਜਦੋ ਸਾਡੀ ਰੋਗਾਂ ਨਾਲ ਲੜਨ ਦੀ ਤਾਕਤ ਕਮਜ਼ੋਰ ਹੁੰਦੀ ਹੈ ਤਾ ਇਹ ਵਾਇਰਸ ਸਾਡੇ ਸਰੀਰ ਵਿੱਚ ਵੱਧਣ ਲੱਗ ਜਾਂਦੇ ਹਨ  । ਬੁਖਾਰ , ਸਰਦੀ ,ਜ਼ੁਕਾਮ ਤੇ ਖੰਘ ਇਸਦੀ ਪਛਾਣ ਹੈ  ।
2 .ਰੋਗਾਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਲਈ ਹਰ ਰੋਜ ਬ੍ਲੈਕ ਟੀ ਜਾਂ ਗ੍ਰੀਨ ਟੀ ਪੀਣੀ ਚਾਹੀਦੀ ਹੈ ਕਿਉਂਕਿ ਇਹ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦੀ ਹੈ  । ਪਰ ਇਸਦਾ ਜ਼ਿਆਦਾ ਸੇਵਨ ਕਰਨ ਨਾਲ ਨੁਕਸਾਨ ਵੀ ਹੋ ਸਕਦਾ ਹੈ  ।
3 .ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਣ  ਲਈ ਵਿਟਾਮਿਨ ਸੀ ਕਾਫੀ ਫਾਇਦੇਮੰਦ ਹੈ  । ਨਿਬੂ ਅਤੇ ਆਂਵਲੇ ਵਿੱਚ ਇਹ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ  ।
4 .ਯੋਗਾ ਅਤੇ ਐਕ੍ਸਰਸਾਈਜ ਕਰਨ ਨਾਲ ਵੀ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਤਾਕਤ ਵਧਦੀ ਹੈ  ।
5 .ਸਰੀਰ ਵਿਚ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਕੱਚਾ ਲਸਣ ਦਵਾਈ ਦਾ ਕੰਮ ਕਰਦਾ ਹੈ  । ਲਸਣ ਵਿਚ ਵਿਟਾਮਿਨ ਈ,ਸਲਫਰ ਤੇ ਜ਼ਿੰਕ ਹੁੰਦਾ ਹੈ ਜੋ ਕਿ immunity ਵਧਾਉਣ ਲਈ ਬਹੁਤ ਉਪਯੋਗੀ ਹੈ  ।
6 .ਭਾਰ ਵਧਣਾ ਜਾ ਘਟਣਾ ਵੀ immunity ਕਮਜ਼ੋਰ ਹੋਣ ਦਾ ਇਕ ਕਾਰਨ ਹੈ  ।ਇਸ ਲਈ ਭਾਰ ਦਾ ਇਕੋ ਜਿਹਾ ਰਹਿਣਾ ਬਹੁਤ ਜਰੂਰੀ ਹੈ  ।
7 .ਰੋਗ ਪ੍ਰਤੀਰੋਗਤਾ ਸ਼ਕਤੀ ਵਧਾਉਣ ਲਈ ਆਯੁਰਵੈਦ ਵਿਚ ਸਿਤਾਵਾਰੀ,ਅਸ਼ਵਗੰਧਾ,ਤੁਲਸੀ ,ਸੀਲਾਜੀਤ,ਮੁਲੱਠੀ,ਗਿਲੋਅ ਤੇ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ  ।
8 .ਵਿਟਾਮਿਨ ਡੀ ਤੋਂ ਸਰੀਰ ਨੂੰ ਬਿਮਾਰੀ ਨਾਲ ਲੜਨ ਦੀ ਤਾਕਤ ਮਿਲਦੀ ਹੈ ਅਤੇ ਨਾਲ ਹੈ ਇਹ ਦਿਲ ਦੇ ਰੋਗ ਦੂਰ ਕਰਨ ਅਤੇ ਹੱਡੀਆਂ ਮਜਬੂਤ ਕਰਨ ਵਿਚ ਵੀ ਅਸਰਦਾਰ ਹੈ  ।
9 .ਬੱਚਿਆਂ ਵਿਚ ਰੋਗਾਂ ਨਾਲ ਲੜਨ  ਦੀ ਸ਼ਕਤੀ ਵਧਾਉਣ ਲਈ ਮਾਂ ਦਾ ਦੁੱਧ ਰਾਮਬਾਣ ਦਾ ਕੰਮ ਕਰਦਾ ਹੈ  । ਛੋਟੇ ਬੱਚਿਆਂ ਨੂੰ ਦਸਤ ,ਬੁਖਾਰ ,ਅਲਰਜੀ ਅਤੇ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ  ।
10 .ਬਦਾਮ ਵਿਚ ਵਿਟਾਮਿਨ ਏ ਹੁੰਦਾ ਹੈ  । ਹਰ ਰੋਜ 8 -10 ਬਦਾਮ ਖਾਣ ਨਾਲ ਵੀ ਸਰੀਰ ਵਿਚ ਬਿਮਾਰੀਆਂਨਾਲ ਲੜਨ ਦੀ ਤਾਕਤ ਵਧਦੀ ਹੈ  ।


ਦੋਸਤੋ ਰੋਗ ਪ੍ਰਤੀਰੋਗਤਾ ਸ਼ਕਤੀ ਵਧਾਉਣ ਦੇ ਘਰੇਲੂ ਉਪਾਅ ਅਤੇ ਤਰੀਕਿਆ ਦਾ ਇਹ ਲੇਖ ਤੁਹਾਨੂੰ ਕਿਸ ਤਰਾਂ ਦਾ ਲੱਗਿਆ
ਸਾਨੂੰ ਕੰਮੈਂਟ ਕਰਕੇ ਦਸਿਓ ਜਰੂਰ  । ਜੇਕਰ ਤੁਹਾਡੇ ਕੋਲ ਵੀ ਕੋਈ ਇਸ ਤਰ੍ਹਾਂ ਦਾ ਨੁਸਕਾ ਹੈ ਤਾ ਉਸਨੂੰ ਸਾਡੇ ਨਾਲ ਸ਼ੇਅਰ ਜਰੂਰ ਕਰੋ  । ਧੰਨਵਾਦ ਜੀ

Comments